ਜਲੰਧਰ ਰੇਲਵੇ ਸਟੇਸ਼ਨ ਤੋਂ 1200 ਪ੍ਰਵਾਸੀਆਂ ਵਾਲੀ ਪੰਜਵੀਂ ‘ਸ੍ਰਮਿਕ ਐਕਸਪ੍ਰੈਸ’ ਰੇਲ ਗੱਡੀ ਆਯੋਧਿਆ ਲਈ  ਰਵਾਨਾ

ਜਲੰਧਰ ਰੇਲਵੇ ਸਟੇਸ਼ਨ ਤੋਂ 1200 ਪ੍ਰਵਾਸੀਆਂ ਵਾਲੀ ਪੰਜਵੀਂ ‘ਸ੍ਰਮਿਕ ਐਕਸਪ੍ਰੈਸ’ ਰੇਲ ਗੱਡੀ ਆਯੋਧਿਆ ਲਈ  ਰਵਾਨਾ

ਜਲੰਧਰ, 6 ਮਈ (ਸੰਦੀਪ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਸੂਬੇ ਵਿੱਚ ਭੇਜਣ ਲਈ ਕੀਤੇ ਗਏ ਅਣਥੱਕ ਯਤਨਾਂ ਸਦਕਾ ਪੰਜਵੀਂ ’ਸ੍ਰਮਿਕ ਐਕਸਪ੍ਰੈਸ’ ਰੇਲ ਗੱਡੀ 1200 ਪ੍ਰਵਾਸੀਆਂ ਨੂੰ ਲੈ ਕੇ ਜਲੰਧਰ ਰੇਲਵੇ ਸਟੇਸ਼ਨ ਤੋਂ ਆਯੋਧਿਆ ਲਈ ਰਵਾਨੀ ਹੋਈ।
                        ਪੰਜਾਬ ਸਰਕਾਰ ਵਲੋਂ ਇਸ ਰੇਲ ਗੱਡੀ ਦਾ ਸਾਰਾ ਖ਼ਰਚਾ ਜੋ 5.76 ਲੱਖ ਰੁਪਏ ਆਵੇਗਾ ਸਹਿਣ ਕੀਤਾ ਜਾਵੇਗਾ। ਪੰਜਾਬ ਸਰਕਾਰ ਵਲੋਂ ਪੰਜ ਰੇਲ ਗੱਡੀਆਂ’ਤੇ 30.94 ਲੱਖ ਰੁਪਏ ਖ਼ਰਚੇ ਜਾਣਗੇ। ਡਾਲਟਨਗੰਜ (ਝਾਰਖੰਡ) ਜਾਣ ਵਾਲੀ ਰੇਲ ਗੱਡੀ ’ਤੇ 7.12 ਲੱਖ ਰੁਪਏ, ਗਾਜੀਪੁਰ ਅਤੇ ਬਨਾਰਸ  (ਉਤੱਰ ਪ੍ਰਦੇਸ਼ ) ਜਾਣ ਵਾਲੀ ਰੇਲ ਗੱਡੀ ’ਤੇ 6.59 ਲੱਖ ਰੁਪਏ, ਲਖਨਊ(ਉਤੱਰ ਪ੍ਰਦੇਸ਼ ) ਜਾਣ ਵਾਲੀ ਰੇਲ ਗੱਡੀ ’ਤੇ 5.22 ਲੱਖ ਰੁਪਏ, ਗੋਰਖਪੁਰ ਜਾਣ ਵਾਲੀ ਰੇਲ ਗੱਡੀ ’ਤੇ 6.24 ਲੱਖ ਰੁਪਏ ਅਤੇ ਆਯੋਧਿਆ ਜਾਣ ਵਾਲੀ ਪੰਜਵੀਂ ‘ਸ੍ਰਮਿਕ ਐਕਸਪ੍ਰੈਸ’ ਰੇਲ ਗੱਡੀ ’ਤੇ 5.76 ਲੱਖ ਰੁਪਏ ਯਾਤਰੀਆਂ ਨੂੰ ਮੁਫ਼ਤ ਉਨਾਂ ਦੇ ਜੱਦੀ ਜਿਲਿ੍ਹਆਂ ਵਿੱਚ ਭੇਜਣ ਲਈ ਖ਼ਰਚੇ ਕੀਤੇ ਗਏ ਹਨ।
                        ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਵਾਸੀਆਂ ਨੂੰ ਵਾਪਿਸ ਭੇਜਣ ਲਈ ਪਹਿਲੇ ਪੜਾਅ ਦੌਰਾਨ ਰੇਲਵੇ ਵਿਭਾਗ ਨੂੰ ਉਨ੍ਹਾਂ ਦੇ ਰੇਲ ਕਿਰਾਏ ਵਜੋਂ 35 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਲੰਧਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ ਜੋ ਰੇਲਵੇ ਵਿਭਾਗ ਨੂੰ ਰਜਿਸਟਰਡ ਹੋਏ ਪ੍ਰਵਾਸੀਆਂ ਨੂੰ ਟਿਕਟ ਮੁਹੱਈਆ ਕਰਵਾਉਣ ਲਈ ਸਿੱਧੇ ਤੌਰ ’ਤੇ ਅਦਾ ਕੀਤੇ ਜਾ ਰਹੇ ਹਨ ਤਾਂ ਕਿ ਉਹ ਮੁਫ਼ਤ ਆਪਣੇ ਜੱਦੀ ਜਿਲਿ੍ਹਆਂ ਨੂੰ ਬਗੈਰ ਕਿਸੇ ਪਰੇਸ਼ਾਨੀ ਦੇ ਆਰਾਮ ਜਾ ਸਕਣ।
                        ਇਸੇ ਤਰ੍ਹਾਂ ਸਿਹਤ ਵਿਭਾਗ ਦੀ ਟੀਮ ਵਲੋਂ ਜਲੰਧਰ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਵਿੱਚ ਚੜ੍ਹ ਲਈ ਆਉਣ ਵਾਲੇ ਸਾਰੇ ਪ੍ਰਵਾਸੀਆਂ ਦੀ ਸਕਰੀਨਿੰਗ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੇਲ ਗੱਡੀ ਵਿੱਚ ਚੜ੍ਹ ਸਮੇਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।

super visa